# jokes
ਖੇਤੀ ਤੋਂ ਅੱਕੇ ਇੱਕ ਜੱਟ ਨੇ ਚਿੜੀਆਘਰ ਖੋਲ ਲਿਆ,..
ਐਂਟਰੀ ਟਿਕਟ ਰੱਖੀ 50 ਰੁਪਏ,
ਕੋਈ ਵੇਖਣ ਨਾ ਆਇਆ....
ਘਟਾ ਕੇ 40 ਕਰਤੀ,
ਸਿੱਟਾ ਪਹਿਲਾਂ ਵਾਲ਼ਾ ਈ ਰਿਹਾ...
30 ਤੋਂ 20,..20 ਤੋਂ 10,..ਫੇਰ 5 ਵੀ ਕੀਤੀ,..
ਪਰ ਗੱਲ ਨਾ ਬਣੀ..!
ਫੇਰ ਇਕ ਦਿਨ ਉਸਨੇ free entry ਦਾ ਬੋਰਡ ਲਾ ਦਿੱਤਾ,.
.ਜਨਤਾ ਟੁੱਟ ਕੇ ਪੈ ਗਈ,ਮੇਲਾ ਲੱਗ ਗਿਆ...ਜਦੋਂ ਚਿੜੀਆਘਰ ਫੁੱਲ ਹੋ ਗਿਆ
ਤਾਂ ਜੱਟ ਨੇ ਗੇਟ ਬੰਦ ਕਰਕੇ ਪਿੰਜਰੇ ਚੋਂ ਸ਼ੇਰ ਖੁੱਲਾ ਛੱਡ ਦਿੱਤਾ ਤੇ ਬਾਹਰ ਨਿਕਲਣ ਦੀ ਟਿਕਟ ਲਾ ਦਿੱਤੀ 200 ਰੁੱਪਈਏ,...!
ਬੱਸ ਫੇਰ ਕੀ ਸੀ....ਨੋਟ ਗਿਣਦੇ ਦਾ ਸਾਰਾ ਥੁੱਕ ਮੁੱਕ ਗਿਆ😂😂😂😂